top of page

ਮਾਈਕ ਰਾਉਚ

ਐਬਟਸਫੋਰਡ ਸਕੂਲ ਟਰੱਸਟੀ ਲਈ ਉਮੀਦਵਾਰ

IMG_0057.jpg

ਮਾਈਕ ਰਾਉਚ

ਸਾਬਿਤ ਕੀਤੀ ਲੀਡਰਸ਼ਿੱਪ, ਨਵਾਂ ਦ੍ਰਿਸ਼ਟੀਕੋਣ

ਬਾਰੇ

ਮੈਂ ਇੰਜਨੀਅਰਿੰਗ ਅਤੇ ਕਾਰੋਬਾਰ ਵਿੱਚ ਪਿਛੋਕੜ ਵਾਲਾ ਇੱਕ ਭਾਈਚਾਰਕ-ਸੋਚ ਵਾਲਾ ਲੀਡਰ ਹਾਂ ਜੋ ਵਿਦਿਅਕ ਮੌਕਿਆਂ, ਖੁੱਲੇਪਨ, ਅਤੇ ਸੂਚਿਤ ਰਣਨੀਤਕ ਯੋਜਨਾ ਦੀ ਵਕਾਲਤ ਕਰਦਾ ਹਾਂ। ਮੈਂ ਸਿਖਲਾਈ ਸੱਭਿਆਚਾਰ ਵਿੱਚ ਟੀਮਵਰਕ ਅਤੇ ਮੁਹਾਰਤ ਦੀ ਕਦਰ ਕਰਦਾ ਹਾਂ। ਸਾਡੇ ਵਿਦਿਆਰਥੀਆਂ ਨੂੰ ਸ਼ਾਨਦਾਰ ਗੁਆਂਢੀ ਸਕੂਲਾਂ ਦੀ ਲੋੜ ਹੈ ਜੋ ਅੱਜ ਦੇ ਵਿਭਿੰਨ ਸਿਖਿਆਰਥੀਆਂ ਲਈ ਸਹਾਇਕ, ਸੰਮਲਿਤ ਮੌਕੇ ਅਤੇ ਪ੍ਰੇਰਨਾ ਪ੍ਰਦਾਨ ਕਰਦੇ ਹਨ। ਸਾਡੇ ਵਿਦਿਆਰਥੀਆਂ ਨੂੰ ਉਹਨਾਂ ਪ੍ਰੋਗਰਾਮਾਂ ਤੱਕ ਬਰਾਬਰ ਪਹੁੰਚ ਦੀ ਵੀ ਲੋੜ ਹੈ ਜੋ ਉਹਨਾਂ ਦੇ ਵਿਅਕਤੀਗਤ ਹਿੱਤਾਂ ਨੂੰ ਪ੍ਰੇਰਿਤ ਕਰਨ। ਵਿਦਿਆਰਥੀ ਉਦੋਂ ਪ੍ਰਫੁੱਲਤ ਹੁੰਦੇ ਹਨ ਜਦੋਂ ਸਿੱਖਿਆ ਜਨੂੰਨ ਅਤੇ ਸਾਂਝ ਨਾਲ ਮੇਲ ਖਾਂਦੀ ਹੈ।

ਮਾਈਕ ਕਿਉਂ ਲੜ ਰਹੇ ਹਨ

ਮਾਈਕ 15 ਅਕਤੂਬਰ, 2022 ਦੀਆਂ ਚੋਣਾਂ ਵਿੱਚ ਐਬਟਸਫੋਰਡ ਸਕੂਲ ਟਰੱਸਟੀ ਲਈ ਚੋਣ ਲੜ ਰਹੇ ਹਨ। ਉਹ ਟੀਮਵਰਕ, ਮੁਹਾਰਤ, ਅਤੇ ਪਰਿਵਾਰ ਅਤੇ ਕਮਿਊਨਿਟੀ ਦੀ ਕਦਰ ਕਰਦੇ ਹਨ। ਮਾਈਕ ਵਿੱਦਿਆ ਦੀ ਚੋਣ, ਸੁਧਰੇ ਖੁੱਲੇਪਣ ਅਤੇ ਸੰਚਾਰ, ਵਿਵੇਕਸ਼ੀਲ ਯੋਜਨਾ ਦੀ ਵਕਲਾਤ ਕਰਦੇ ਹਨ ਅਤੇ ਯਕੀਨੀ ਬਣਾ ਰਹੇ ਹਨ ਕਿ ਐਬਟਸਫੋਰਡ ਦੇ ਬੱਚਿਆਂ ਦੀ ਉਹਨਾਂ ਦੇ ਆਪਣੇ ਸਕੂਲਾਂ ਵਿੱਚ ਪ੍ਰਾਥਮਿਕਤਾ ਹੋਵੇ।

 

ਮਾਈਕ ਅਤੇ ਉਸਦੀ ਪਤਨੀ ਵਿਨਸਮ ਪਿਛਲੇ ਤਿੰਨ ਸਾਲਾਂ ਤੋਂ ਸਕੂਲੀ ਜ਼ਿਲ੍ਹੇ ਦੇ ਫੈਸਲਿਆਂ ਦੀ ਨੇੜਿਓਂ ਪਾਲਣਾ ਕਰ ਰਹੇ ਹਨ। ਉਹਨਾਂ ਨੇ ਮਾਪਿਆਂ, ਅਧਿਆਪਕਾਂ, ਪ੍ਰਸ਼ਾਸਕਾਂ ਅਤੇ ਟਰੱਸਟੀਆਂ ਨਾਲ ਸਰਗਰਮ ਸ਼ਮੂਲੀਅਤ ਕੀਤੀ ਹੈ। ਮਾਈਕ ਨੇ ਆਪਣੇ ਹੁਨਰ ਅਤੇ ਅਨੁਭਵ ਦਾ ਯੋਗਦਾਨ ਪਾਉਣ ਦੀ ਤੀਬਰ ਇੱਛਾ ਮਹਿਸੂਸ ਕੀਤੀ ਤਾਂ ਕਿ ਜ਼ਿਲ੍ਹੇ ਦੀ ਉਸ ਉੱਤੇ ਧਿਆਨ ਕੇਂਦਰਿਤ ਕਰਨ ਵਿੱਚ ਮੱਦਦ ਮਿਲੇ ਜੋ ਐਬਟਸਫੋਰਡ ਵਿਦਿਆਰਥੀਆਂ ਲਈ ਉੱਤਮ ਹੈ। ਕਿਉਂਕਿ ਸਕੂਲ ਬੋਰਡ ਟਰੱਸਟੀ ਐਬਟਸਫੋਰਡ ਸਕੂਲਾਂ ਲਈ ਨਿਰਦੇਸ਼ ਨਿਰਧਾਰਿਤ ਕਰਦੇ ਹਨ, ਉਹ ਇਸਨੂੰ ਸਾਡੇ ਸ਼ਹਿਰ ਵਿੱਚ ਸੱਭ ਤੋਂ ਅਹਿਮ ਅਹੁਦੇ ਵਜੋਂ ਦੇਖਦੇ ਹਨ।

ਤਰਜੀਹਾਂ

ਰਣਨੀਤਿਕ ਯੋਜਨਾਬੰਦੀ

  • ਜਨਸੰਖਿਆ ਵਾਧੇ ਲਈ ਉਚਿਤ ਯੋਜਨਾ ਬਣਾਓ

  • ਕੈਚਮੈਂਟ ਮੁੱਦਿਆਂ ਨੂੰ ਹੱਲ ਕਰੋ

  • ਐਬਟਸਫੋਰਡ ਦੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪਹਿਲ ਦਿਓ

  • ਸਹੀ ਲੋਕਾਂ ਨੂੰ ਸਹੀ ਅਹੁਦਿਆਂ 'ਤੇ ਨਿਯੁਕਤ ਕਰੋ

MikeRauchAbbySr.jpeg

ਵਿਅਕਤੀਗਤ ਸਿੱਖਿਆ

  • ਹਰ ਬੱਚੇ ਨੂੰ ਮਿਲੋ ਜਿੱਥੇ ਉਹ ਹੈ, ਭਾਵੇਂ ਉਸਦਾ ਪਿਛੋਕੜ ਕੋਈ ਵੀ ਹੋਵੇ, ਅਤੇ ਉਹਨਾਂ ਨੂੰ ਸਭ ਤੋਂ ਵਧੀਆ ਕਰਨ ਲਈ ਚੁਣੌਤੀ ਦਿਓ

  • ਸਿੱਖਣ ਲਈ ਸਹਾਇਕ ਅਤੇ ਸੰਮਲਿਤ ਸਥਾਨ ਪ੍ਰਦਾਨ ਕਰੋ

  • ਲੋੜੀਂਦੇ ਗੁਆਂਢੀ ਸਕੂਲਾਂ ਦੀ ਸਥਾਪਨਾ ਕਰੋ

  • ਸੰਪੰਨ ਜ਼ਿਲ੍ਹਾ ਪ੍ਰੋਗਰਾਮਾਂ ਤੱਕ ਸਮਾਨ ਅਤੇ ਨਿਰਪੱਖ ਪਹੁੰਚ ਪ੍ਰਦਾਨ ਕਰੋ

  • ਯਕੀਨੀ ਬਣਾਓ ਕਿ ਸਿਖਲਾਈ ਦੇ ਅਹੁਦੇ ਅਤੇ ਸਿਖਲਾਈ ਸਹਾਇਤਾ ਸਮੇਂ ਸਿਰ ਪ੍ਰਦਾਨ ਕੀਤੀ ਜਾਂਦੀ ਹੈ

  • ਵਿਦਿਆਰਥੀਆਂ ਲਈ ਸਭ ਤੋਂ ਵਧੀਆ ਕੀ ਹੈ ਦੇ ਆਧਾਰ 'ਤੇ ਫੈਸਲੇ ਲਓ

Elementary School Student

ਖੁੱਲਾ ਸੰਚਾਰ

  • ਮਾਪਿਆਂ ਦੀ ਆਵਾਜ਼ ਅਤੇ ਸਲਾਹ-ਮਸ਼ਵਰੇ ਨੂੰ ਉਤਸ਼ਾਹਿਤ ਕਰੋ

  • ਵਿੱਤੀ ਅਭਿਆਸਾਂ, ਵਿਦਿਅਕ ਪ੍ਰੋਗਰਾਮਿੰਗ, ਅਤੇ ਰਣਨੀਤਕ ਟੀਚਿਆਂ ਲਈ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰੋ

  • ਅਜਿਹਾ ਮਾਹੌਲ ਬਣਾਓ ਜਿੱਥੇ ਵਿਦਿਆਰਥੀ, ਸਟਾਫ਼ ਅਤੇ ਮਾਪੇ ਹਮੇਸ਼ਾ ਸਵਾਲ ਪੁੱਛਣ ਲਈ ਸੁਰੱਖਿਅਤ ਹੋਣ ਅਤੇ ਚਿੰਤਾਵਾਂ ਨੂੰ ਸਾਂਝਾ ਕਰਨ ਤੋਂ ਕਦੇ ਵੀ ਨਾ ਡਰਨ

  • ਇਮਾਨਦਾਰ ਅਤੇ ਨੈਤਿਕ ਵਿਵਹਾਰ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰੋ।

Homeschooling

ਮਾਈਕ ਰਾਉਚ ਬਾਰੇ

ਮਾਈਕ ਅਤੇ ਉਹਨਾਂ ਦੀ ਪਤਨੀ ਵਿਨਸਮ ਆਪਣੇ ਛੇ ਬੱਚਿਆਂ ਨੂੰ ਖੁਸ਼ੀ ਨਾਲ ਪਾਲਦੇ ਹਨ। ਉਹ ਐਬਟਸਫੋਰਡ ਵਿੱਚ 26 ਸਾਲਾਂ ਤੋਂ ਰਹਿ ਰਹੇ ਹਨ। ਮਾਈਕ ਲੈਂਗਲੇ ਵਿੱਚ ਵੱਡੇ ਹੋਏ, ਜਰਮਨ ਪ੍ਰਵਾਸੀਆਂ ਦੇ ਪੁੱਤਰ ਜੋ 1960 ਦੇ ਦਹਾਕੇ ਵਿੱਚ ਦੋ ਸੂਟਕੇਸ ਅਤੇ $200 ਲੈ ਕੇ ਕੈਨੇਡਾ ਆਏ ਸਨ। ਉਹਨਾਂ ਦਾ ਸਭ ਤੋਂ ਵੱਡਾ ਬੱਚਾ ਐਬਟਸਫੋਰਡ ਸੀਨੀਅਰ 2022 ਗ੍ਰੇਡ ਹੈ, ਉਹਨਾਂ ਦੇ ਬਾਕੀ ਪੰਜ ਅਜੇ ਵੀ K-12 ਹਨ; ਇੱਕ ਬੱਚਾ ਐਬਟਸਫੋਰਡ ਜਿਲ੍ਹਾ ਸੌਕਰ ਅਕੈਡਮੀ ਵਿੱਚ ਹੈ ਅਤੇ ਦੂਜਾ ਇੰਟਰਨੈਸ਼ਨਲ ਬੈਕਲੋਰੇਟ (IB) ਪ੍ਰੋਗਰਾਮ ਵਿੱਚ ਹੈ। 

 

ਮਾਈਕ ਅਸਲ ਵਿੱਚ ਇੱਕ ਭੌਤਿਕ ਵਿਗਿਆਨ ਅਧਿਆਪਕ ਬਣਨਾ ਚਾਹੁੰਦੇ ਸਨ, ਪਰ ਆਖਰਕਾਰ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਅਪਲਾਈਡ ਸਾਇੰਸ ਦੀ ਬੈਚਲਰ ਪੂਰੀ ਕੀਤੀ। ਉਹਨਾਂ ਨੇ ਲੰਡਨ, ਓਂਟਾਰੀਓ ਵਿੱਚ ਵੈਸਟਰਨ ਯੂਨੀਵਰਸਿਟੀ ਦੇ ਆਈਵੀ ਬਿਜ਼ਨਸ ਸਕੂਲ ਵਿੱਚ ਬੀਸੀਆਈਟੀ ਅਤੇ ਲੀਡਰਸ਼ਿਪ ਤੋਂ ਮੈਨੇਜਮੈਂਟ ਅਕਾਊਂਟਿੰਗ ਦੇ ਕੋਰਸਾਂ ਨਾਲ ਆਪਣੀ ਸਿੱਖਿਆ ਜਾਰੀ ਰੱਖੀ। ਆਪਣੇ ਕਾਲਜ ਦੇ ਸ਼ੁਰੂਆਤੀ ਸਾਲਾਂ ਵਿੱਚ, ਮਾਈਕ ਐਬਟਸਫੋਰਡ ਦੇ ਡਬਲਯੂ.ਜੇ ਮੋਆਟ ਸੈਕੰਡਰੀ ਵਿੱਚ ਪ੍ਰਯੋਗਸ਼ਾਲਾ ਸਹਾਇਕ ਸਨ, ਜਿੱਥੇ ਉਹ ਵਿਗਿਆਨ ਦੇ ਅਧਿਆਪਕਾਂ ਨੂੰ ਸਾਜ਼ੋ-ਸਾਮਾਨ ਅਤੇ ਸਮੱਗਰੀ ਸਥਾਪਤ ਕਰਨ ਵਿੱਚ ਸਹਾਇਤਾ ਕਰਦੇ ਸਨ। 

 

ਸਥਾਨਕ ਅਤੇ ਯੂਰਪ ਵਿੱਚ ਕਈ ਇੰਜੀਨੀਅਰਿੰਗ ਇੰਟਰਨਸ਼ਿੱਪਾਂ ਤੋਂ ਬਾਅਦ, ਮਾਈਕ ਨੇ ਹੈਲਟਨ ਇੰਡਸਟਰੀਜ਼ ਵਿੱਚ ਸ਼ਾਮਿਲ ਹੋਣ ਦਾ ਨਿਰਣਾ ਲਿਆ, ਜੋ ਕਿ ਐਬਟਸਫੋਰਡ ਵਿੱਚ ਉਹਨਾਂ ਦੇ ਪਰਿਵਾਰ ਦੀ ਗਰਾਜ ਦਰਵਾਜ਼ੇ ਬਣਾਉਣ ਦਾ ਕਾਰੋਬਾਰ ਹੈ। ਮਾਈਕ ਨੇ ਮੌਜੂਦਾ ਪ੍ਰਬੰਧਨ ਦੀ ਸ਼ੋਹਰਤ ਸਖਤ ਮਿਹਨਤ, ਹੋਰਾਂ ਲਈ ਇੱਜ਼ਤ, ਕਾਢਾਂ, ਅਤੇ ਇਮਾਨਦਾਰੀ ਰਾਹੀਂ ਕਮਾਈ। ਉਹਨਾਂ ਨੇ ਕੰਪਨੀ ਨੂੰ 30 ਕਰਮਚਾਰੀਆਂ ਤੋਂ ਕਰੀਬ 300 ਕਰਮਚਾਰੀਆਂ ਤੱਕ ਵਧਾਇਆ ਜਿਸ ਵਿੱਚ ਕਈ ਸਥਾਨ ਅਤੇ ਅੰਤਰਰਾਸ਼ਟਰੀ ਵਿਕਰੀ ਅਤੇ ਲਾਜਿਸਟਿਕ ਮੌਜੂਦ ਸੀ। ਮਾਈਕ ਹੈਲਟਨ ਦੀ ਸਖਤ ਕਾਰਗੁਜ਼ਾਰੀ ਦਾ ਧੰਨਵਾਦ ਕਰਦੇ ਹਨ ਪਰ ਸੱਭ ਤੋਂ ਵੱਧ ਮਾਣ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਸੰਭਾਲਣ ਵਿੱਚ ਹੁੰਦਾ ਹੈ: ਖੁੱਲੇਪਣ ਅਤੇ ਇੱਜ਼ਤ ਦਾ ਸਭਿਆਚਾਰ। ਮਾਈਕ ਇਹਨਾਂ ਕਦਰਾਂ ਨੂੰ ਆਪਣੇ ਦਿਲ ਦੇ ਕਰੀਬ ਰੱਖਣਾ ਜਾਰੀ ਰੱਖਦੇ ਹਨ। ਉਤਪਾਦਨ ਅਤੇ ਵਿਤਰਨ ਵਿੱਚ ਕਰੀਬ 20 ਸਾਲਾਂ ਤੋਂ ਬਾਅਦ, ਮਾਈਕ ਨੇ ਆਪਣੇ ਸਫਲ ਪਰ ਪਰੇਸ਼ਾਨੀ ਵਾਲੇ ਫਲੈਕਸੀਫੋਰਸ ਦੇ ਸੀਈਓ ਵਜੋਂ ਅਹੁਦੇ ਨੂੰ 2015 ਵਿੱਚ ਛੱਡ ਦਿੱਤਾ ਤਾਂ ਕਿ ਆਪਣੇ ਮਾਪਿਆਂ ਦੀ ਹੋਰ ਪਰਿਵਾਰਿਕ ਕਾਰੋਬਾਰ ਵਿੱਚ ਮੱਦਦ ਕਰੇ ਅਤੇ ਆਪਣੇ ਕਿਸ਼ੋਰ ਅਤੇ ਵਿਕਾਸ ਕਰਦੇ ਪਰਿਵਾਰ ਲਈ ਮੌਜੂਦ ਹੋਣ।

 

ਮਾਈਕ ਦੇ ਜੀਵਨ ਵਿੱਚ ਪਰਿਵਾਰ ਦੇ ਕੇਂਦਰ ਵਿੱਚ ਹੋਣ ਨਾਲ, ਅਤੇ ਬੱਚਿਆਂ ਦੇ ਆਪਣੇ ਵਿਲੱਖਣ ਤੋਹਫਿਆਂ ਅਤੇ ਦਿਲਚਸਪੀਆਂ ਨਾਲ, ਮਾਈਕ ਨੇ ਕਈ ਬੇਮਿਸਾਲ ਐਥਲੇਟਿਕ ਕਲੱਬਾਂ, ਨਾਚ ਸਟੁਡੀਓ, ਸੰਗੀਤ ਸਕੂਲਾਂ, ਅਤੇ ਐਬਟਸਫੋਰਡ ਵਿੱਚ ਕਈ ਸੰਸਥਾਵਾਂ ਜੋ ਬਾਲਗ ਪ੍ਰੋਗਰਾਮਿੰਗ ਦੀ ਪੇਸ਼ਕਸ਼ ਕਰਦੀਆਂ ਹਨ, ਵਿੱਚ ਸ਼ਾਮਿਲ ਹੋਣ ਦਾ ਧੰਨਵਾਦ ਕੀਤਾ ਹੈ।  

 

ਮਾਈਕ ਦੇ ਸ਼ੌਂਕਾਂ ਵਿੱਚ ਸ਼ਾਮਿਲ ਹੈ ਕੈਂਪਿੰਗ, ਫਲਾਇੰਗ, ਸੇਲਿੰਗ, ਅਤੇ ਲੱਕੜ ਦਾ ਕੰਮ ਕਰਨਾ।

We Need Your Support Today!

bottom of page