ਮਾਇਕ ਰਾਉਚ ਐਬਟਸਫੋਰਡ ਦੇ ਸਕੂਲ ਬੋਰਡ ਵਿੱਚ ਬੱਚਿਆਂ ਦੀ ਵਿੱਦਿਆ ਖਾਤਰ ਆਪਣੇ ਦਹਾਕਿਆਂ ਦੇ ਇੰਜੀਨੀਅਰਿੰਗ ਅਤੇ ਕਾਰੋਬਾਰੀ ਤਜ਼ੁਰਬੇ ਨੂੰ ਵਰਤਣ ਦੀ ਉਮੀਦ ਕਰਦੇ ਹਨ।
50 ਸਾਲਾ , ਮਾਈਕ ਉਚ, 15 ਅਕਤੂਬਰ, 2022 ਦੀਆਂ ਨਗਰ ਚੋਣਾਂ ਵਿੱਚ ਐਬਟਸਫੋਰਡ ਸਕੂਲ ਟਰੱਸਟੀ ਲਈ ਖੜੇ ਹਨ। ਮਾਇਕ 7 ਸਾਲ ਲੈਂਡ ਡਵੈਲਪਮੈਂਟ ਵਿੱਚ ਜਾਣ ਤੋਂ ਪਹਿਲਾਂ, Flexiforce ਦੇ ਬਿਜ਼ਨੇਸ ਦੇ ਮੁਖੀ ਰਹਿ ਚੁਕੇ ਹਨ - ਜਿਸ ਦੀਆਂ 14 ਫੈਕਚਰੀਆਂ ਵਿੱਚ 300 ਕਰਮਚਾਰੀ ਹਨ। ਅਤੇ ਫਿਰ ਉਨ੍ਹਾਂ ਨੇ ਆਪਣਾ ਸਮਾਂ ਕਮਿਊਨਿਟੀ ਉਸਾਰਨ ਵਿੱਚ ਸਮਰਪਿਤ ਕਰ ਦਿੱਤਾ। ਜਿਸ ਵਿੱਚ ਵਿਸ਼ੇਸ਼ ਧਿਆਨ ਨੌਜਵਾਨਾਂ ਅਤੇ ਪਰਿਵਾਰਾਂ ਦੀ ਸਿਹਤ ਅਤੇ ਭਲਾਈ ਵਿੱਚ ਦਿੱਤਾ। ਉਨ੍ਹਾਂ ਨੇ ਆਪਣੇ ਸਾਲਾਂ ਦੇ ਤਜ਼ਰਬੇ ਨੂੰ ਸਮਾਜਿਕ ਸਮਾਗਮਾਂ ਦੇ ਸੰਸਥਾਪਕ, ਅਤੇ ਬੱਚਿਆਂ ਕੋਚ ਵਜੋਂ ਇਸਤੇਮਾਲ ਕੀਤਾ। ਹਾਲ ਹੀ ਵਿੱਚ ਵਿੱਦਿਅਕ ਕਮੇਟੀ ਵਿੱਚ ਸੇਵਾ ਕਰਨ ਮਗਰੋਂ ਉਨ੍ਹਾਂ ਬੋਰਡ ਲਈ ਚੁਣਾ ਲਣਨ ਦਾ ਫੈਸਲਾ ਕੀਤਾ ਹੈ।
ਰਾਉਚ ਨੇ ਸਾਈਕਲਿੰਗ ਬੀ.ਸੀ. ਦਾ ਸਭ ਤੋਂ ਸਫਲ ਅਸਥਾਨ ਐਬਟਸਫੋਰਡ ਵਿੱਚ "ਗਲੈਨਰਿੰਜ ਏਕੜਾ ਵਿਖੇ ਤਿਆਰ ਕੀਤਾ, ਜਿਸ ਵਿੱਚ ਕਮਿਉਨਿਟੀ ਸਮਾਗਮ ਕਰਵਾਏ ਜਿਵੇਂ ਕਿ 2021 ਅਤੇ 2022 ਵਿੱਚ ਨੌਜਵਾਨਾਂ ਲਈ ਪਹਾੜੀ ਸਾਇਕਲਿੰਗ ਪ੍ਰੋਗਰਾਮ, ਬੀ.ਸੀ. ਸੂਬਾਈ ਪਹਾੜੀ ਸਾਇਕਲਿੰਗ ਮੁਕਾਬਲੇ, ਅਤੇ ਹਰੇਕ ਜੂਨ ਵਿੱਚ 12 ਘੰਟਿਆਂ ਦਾ ਰੀਲੇ ਸਮਾਗਮ ਜੋ ਕਿ ਪਰਿਵਾਰਾਂ ਦੇ ਲਈ ਖਾਸ ਤੌਰ ਤੇ ਬਣਾਇਆ ਗਿਆ ਹੈ। ਰਾਉਚ - 360 ਕਿ.ਮੀ. - "ਟੈਰੀ ਫੋਕਸ ਰਾਈਡ ਆਫ ਹੋਪਾ ਸਾਈਕਲਿੰਗ ਫੰਡਰੇਜ਼ਰ ਦੇ ਵਿਕਾਸ ਅਤੇ ਸ਼ੁਰੂਆਤੀ ਦੌਰ ਵਿੱਚ ਵੀ ਜ਼ਿੰਮੇਵਾਰ ਰਹੇ ਹਨ। ਇਹ ਮਾਇਆ ਕੈਂਸਰ ਦੇ ਇਲਾਜ ਲਈ ਇਸਤੇਮਾਲ ਕੀਤੀ ਜਾਏਗੀ। ਇਸ ਪ੍ਰੋਗਰਾਮ ਦੀ ਪ੍ਰੇਰਣਾ ਚਿਲਿਵੈਕ ਵਾਸੀ ਡੈਰਲ ਫੌਕਸ ਤੋਂ ਮਿਲੀ - ਜੋ ਕਿ ਟੈਰੀ ਫੌਕਸ ਦੇ ਭਰਾ ਅਤੇ ਰਾਉਚ ਦੇ ਦੋਸਤ ਹਨ। ਟੈਰੀ ਫੋਕਸ ਰਾਈਡ ਆਫ ਹੋਪਾ ਟੈਰੀ ਫੋਕਸ ਫਾਉਂਡੇਸ਼ਨ ਲਈ ਸੱਭ ਤੋਂ ਵੱਡੇ ਅਜ਼ਾਦ ਫੰਡਰੇਜ਼ਰ ਵਿੱਚ ਵਿਕਸਿਤ ਹੋ ਗਿਆ ਹੈ।
“ਮੈਂ ਯੋਗਦਾਨ ਪਾਉਣ ਲਈ ਭਾਵੁਕ ਹਾਂ। ਮੇਰੇ ਬੱਚੇ ਪ੍ਰਾਇਮਰੀ, ਮਿਡਲ, ਅਤੇ ਸੈਕੰਡਰੀ ਪੱਧਰਾਂ ਉੱਤੇ ਹਨ, ਅਤੇ ਇੱਕ ਯੂਨੀਵਰਸਿਟੀ ਵਿੱਚ ਜਾਣ ਵਾਲਾ ਹੈ। ਮੈਂਨੂੰ ਵੱਡੀਆਂ ਸੰਸਥਾਵਾਂ ਵਿੱਚ ਰਣਨੀਤੀ ਯੋਜਨਾ, ਵੱਡੇ ਬਜਟਾਂ ਨੂੰ ਸੰਭਾਲਣ, ਅਤੇ ਮੁਸ਼ਕਿਲ ਨਿਰਣੇ ਲੈਣ ਦਾ ਕਈ ਸਾਲਾਂ ਦਾ ਅਨੁਭਵ ਹੈ। ਇਨ੍ਹਾਂ ਕਈ ਸਾਲਾਂ ਵਿੱਚ ਰਾਉਚ ਨੇ ਆਪਣੇ ਇਸ ਹੁਨਰ ਅਤੇ . ਅਨੁਭਵ ਦੀ ਵੱਧਦੀ ਲੋੜ ਮਹਿਸੂਸ ਕੀਤੀ ਤਾਂ ਕਿ ਜ਼ਿਲ੍ਹੇ ਦਾ ਧਿਆਨ ਉਨ੍ਹਾਂ ਮੁੱਦਿਆਂ ਉੱਤੇ ਕੇਂਦਰਿਤ ਕਰਨ ਵਿੱਚ ਮੱਦਦ ਮਿਲੇ ਜੋ ਐਬਟਸਫੋਰਡ ਵਿਦਿਆਰਥੀਆਂ ਲਈ ਉੱਤਮ ਹੈ। ਮੈਂ ਸਹਿਯੋਗ, ਮਹਾਰਤ, ਅਤੇ ਪਰਿਵਾਰ ਤੇ ਕੰਮਿਊਨਿਟੀ ਦੀ ਕਦਰ ਕਰਦਾ ਹਾਂ। ਮੈਂ ਵਿੱਦਿਆ ਦੀ ਚੋਣ, ਸੁਧਰੇ ਖੁੱਲੇਪਣ ਅਤੇ ਗੱਲਬਾਤ ਦੀ ਵਕਲਾਤ ਕਰਦਾ ਹਾਂ ਤਾਂ ਜੋ ਤੇ ਸੋਚੀ ਸਮਝੀ ਰਣਨੀਤੀ ਨਾਲ ਯਕੀਨੀ ਬਣਾਇਆ ਜਾ ਸਕੇ ਕਿ ਐਬਟਸਫੋਰਡ ਦੇ ਬੱਚਿਆਂ ਦੀ ਉਹਨਾਂ ਦੇ ਆਪਣੇ ਸਕੂਲਾਂ ਵਿੱਚ ਪਹਿਲ ਹੋਵੇ।” ਰਾਉਚ ਨੇ ਕਿਹਾ। “ਮੈਂ ਪਿਛਲੇ ਤਿੰਨ ਸਾਲਾਂ ਤੋਂ ਬਹੁਤ ਨੇੜੇਓ ਸਕੂਲ ਬੋਰਡ ਦੇ ਨਿਰਣਿਆਂ ਧਿਆਨ ਨਾਲ ਦੇਖ ਰਿਹਾ ਹਾਂ ਅਤੇ ਮੈਂ ਦਿਲੋਂ ਮਾਪਿਆਂ, ਅਧਿਆਪਕਾਂ, ਪ੍ਰਬੰਧਕਾਂ, ਅਤੇ ਟਰੱਸਟੀਆਂ ਨਾਲ ਜੁੜਿਆ ਹਾਂ।”
ਕਿਉਂਕਿ ਬੋਰਡ ਆਫ ਐਜੂਕੇਸ਼ਨ ਐਬਟਸਫੋਰਡ ਸਕੂਲਾਂ ਲਈ ਨਿਰਦੇਸ਼ ਨਿਰਧਾਰਿਤ ਕਰਦਾ ਹੈ, ਉਚ ਟਰੱਸਟੀ ਦੇ ਅਹੁਦੇ ਨੂੰ ਸਾਡੇ ਸ਼ਹਿਰ ਵਿੱਚ ਸੱਭ ਤੋਂ ਅਹਿਮ ਦੂਰਦਰਸ਼ੀ ਵਾਲੇ ਅਹੁਦੇ ਵਜੋਂ ਦੇਖਦੇ ਹਨ। ਰਾਉਚ ਮਾਪਿਆਂ ਦੀ ਆਵਾਜ਼ ਅਤੇ ਸਲਾਹ ਮਸ਼ਵਰੇ, ਜਿਲ੍ਹੇ ਦੇ ਪ੍ਰੋਗਰਾਮਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ। ਉਹ ਪਾਰਦਰਸ਼ਤਾ ਅਤੇ ਜਵਾਬਦੇਹੀ, ਸਹੀ ਲੋਕਾਂ ਨੂੰ ਨਿਯੁਕਤ ਕਰਨਾ ਅਤੇ ਕਾਇਮ ਰੱਖਣਾ, ਅਤੇ ਐਬਟਸਫੋਰਡ ਦੀ ਤੇਜ਼ੀ ਨਾਲ ਵੱਧਦੀ ਜਨਸੰਖਿਆ ਲਈ ਯੋਗ ਯੋਜਨਾ ਕਰਨ ਵਰਗੇ ਉੱਚ ਮੁੱਦਿਆਂ ਨੂੰ ਅੱਖੋਂ ਪਰੇ ਨਹੀਂ ਹੋਣ ਦੇਣਾ ਚਾਹੁੰਦੇ।
ਵਧੇਰੇ ਜਾਣਕਾਰੀ ਲਈ, www.mikerauch.ca/punjabi 'ਤੇ ਜਾਓ।
Comentarios